ਇਸ ਸਫ਼ੇ ਉੱਤੇ (On this page)
ਫ਼੍ਰੈਂਚਾਈਜ਼ ਖ਼ਰੀਦਣ ਤੋਂ ਪਹਿਲਾਂ (Before you buy a franchise)
ਫ਼੍ਰੈਂਚਾਈਜ਼ ਖ਼ਰੀਦਣ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਜਾਣਨੀਆਂ ਚਾਹੀਦੀਆਂ ਹਨ ਅਤੇ ਵਿਚਾਰ ਕਰਨੀਆਂ ਚਾਹੀਦੀਆਂ ਹਨ।
ਫ੍ਰੈਂਚਾਇਜ਼ੀ ਬਣਨ ਦਾ ਅਰਥ ਹੈ ਕਿ ਕਾਰੋਬਾਰ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ ਇਸ ਲਈ ਫ੍ਰੈਂਚਾਇਜ਼ਰ ਦੇ ਜ਼ਿਆਦਾਤਰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹੋ ਸਕਦਾ ਹੈ ਤੁਸੀਂ ਹਮੇਸ਼ਾਂ ਸਹਿਮਤ ਨਾ ਹੋਵੋ ਕਿ ਉਹ ਨਿਯਮ ਕਾਰੋਬਾਰ ਲਈ ਸਭ ਤੋਂ ਵਧੀਆ ਹਨ।
ਤੁਸੀਂ ਕਾਰੋਬਾਰ ਦੇ ਵਿੱਤੀ ਖ਼ਤਰੇ ਨੂੰ ਵੀ ਆਪਣੇ ਸਿਰ 'ਤੇ ਲੈਂਦੇ ਹੋ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਜੇ ਕਾਰੋਬਾਰ ਲਾਭਦਾਇਕ ਨਹੀਂ ਹੈ ਤਾਂ ਕੋਈ ਆਮਦਨੀ ਨਾ ਹੋਣਾ, ਜਾਂ ਕਾਰੋਬਾਰ ਚਲਾਉਣ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੋਣਾ।
ਇਹ ਮਹੱਤਵਪੂਰਨ ਹੈ ਕਿ ਤੁਸੀਂ ਉਸ ਫ੍ਰੈਂਚਾਈਜ਼ ਬਾਰੇ ਜਿੰਨਾ ਹੋ ਸਕੇ ਪਤਾ ਲਗਾਓ ਜੋ ਤੁਸੀਂ ਖ਼ਰੀਦਣ ਬਾਰੇ ਸੋਚ ਰਹੇ ਹੋ। ਫ਼੍ਰੈਂਚਾਇਜ਼ਰ ਨੂੰ ਸਵਾਲ ਪੁੱਛੋ, ਹੋਰ ਫ਼੍ਰੈਂਚਾਈਜ਼ ਦੇ ਮਾਲਕਾਂ ਨਾਲ ਗੱਲ ਕਰੋ, ਅਤੇ ਆਪਣੀ ਖੁਦ ਦੀ ਵਿੱਤੀ ਅਤੇ ਕਾਨੂੰਨੀ ਸਲਾਹ ਲਓ।
ਫ਼੍ਰੈਂਚਾਈਜ਼ ਇਕਰਾਰਨਾਮੇ 'ਤੇ ਤੁਹਾਡੇ ਦੁਆਰਾ ਦਸਤਖ਼ਤ ਕਰਨ ਤੋਂ ਪਹਿਲਾਂ ਕੀ ਕਰਨਾ ਹੈ, ਇਸ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।
ਫ਼੍ਰੈਂਚਾਈਜ਼ ਖ਼ਰੀਦਣ ਦੇ ਮੁੱਖ ਕਦਮ (Key steps in buying a franchise)
ਫ਼੍ਰੈਂਚਾਈਜ਼ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਜਾਂ ਪੈਸੇ ਦਾ ਭੁਗਤਾਨ ਕਰਨ ਤੋਂ ਪਹਿਲਾਂ ਖ਼ਤਰਿਆਂ ਨੂੰ ਜਾਣਨ ਲਈ ਤੁਹਾਡੇ ਵਾਸਤੇ ਮਹੱਤਵਪੂਰਨ ਕਦਮ ਹਨ। ਇਸ ਵਿੱਚ ਸ਼ਾਮਲ ਹਨ:
- ਫ਼੍ਰੈਂਚਾਈਜ਼ਰ ਤੋਂ ਮਿਲੇ ਦਸਤਾਵੇਜ਼ਾਂ ਨੂੰ ਪੜ੍ਹਨਾ
- ਫ਼੍ਰੈਂਚਾਇਜ਼ਰ ਨੂੰ ਸਵਾਲ ਪੁੱਛਣਾ
- ਹੋਰ ਫ਼੍ਰੈਂਚਾਈਜ਼ੀਆਂ ਅਤੇ ਸਾਬਕਾ ਫ਼੍ਰੈਂਚਾਈਜ਼ੀਆਂ ਨਾਲ ਗੱਲ ਕਰਨਾ
- ਫ਼੍ਰੈਂਚਾਈਜ਼ਿੰਗ ਮਾਹਰਾਂ ਤੋਂ ਪੇਸ਼ੇਵਰ ਕਾਨੂੰਨੀ, ਲੇਖਾਕਾਰੀ ਅਤੇ ਕਾਰੋਬਾਰੀ ਸਲਾਹ ਲੈਣੀ।
ਸਪਲਾਇਰ ਦੀਆਂ ਪਾਬੰਦੀਆਂ (Supplier restrictions)
ਕੁਝ ਫ਼੍ਰੈਂਚਾਈਜ਼ਰਾਂ ਦੁਆਰਾ ਆਪਣੇ ਫ਼੍ਰੈਂਚਾਈਜ਼ੀਆਂ ਉਪਰ ਇਹ ਸ਼ਰਤ ਲਗਾਈ ਹੁੰਦੀ ਹੈ ਕਿ ਉਹ ਖ਼ਾਸ ਉਤਪਾਦ ਉਨ੍ਹਾਂ ਕੋਲੋਂ ਜਾਂ ਉਨ੍ਹਾਂ ਦੇ ਨਿਰਧਾਰਤ ਸਪਲਾਇਰ ਕੋਲੋਂ ਹੀ ਖ਼ਰੀਦਣ। ਇਨ੍ਹਾਂ ਨੂੰ ਸਪਲਾਈ ਪਾਬੰਦੀਆਂ ਵਜੋਂ ਜਾਣਿਆ ਜਾਂਦਾ ਹੈ। ਹੋ ਸਕਦਾ ਹੈ ਤੁਹਾਡੇ ਕੋਲ ਇਸ ਬਾਰੇ ਕੋਈ ਦੂਸਰਾ ਤਰੀਕਾ ਨਾ ਹੋਵੇ ਕਿ ਕੁਝ ਉਤਪਾਦ ਕਿੱਥੋਂ ਖ਼ਰੀਦਣੇ ਹਨ।
ਕੀਮਤ ਅਤੇ ਚਲਾਉਣ ਦੇ ਖ਼ਰਚੇ (Price and running costs)
ਫ਼੍ਰੈਂਚਾਈਜ਼ ਦੀ ਅਗਾਊਂ ਕੀਮਤ ਇੱਕ ਚੰਗੇ ਸੌਦੇ ਦੀ ਤਰ੍ਹਾਂ ਜਾਪਦੀ ਹੈ, ਪਰ ਇੱਥੇ ਕੁਝ ਖ਼ਰਚੇ ਵੀ ਹਨ ਜੋ ਤੁਹਾਨੂੰ ਫ਼੍ਰੈਂਚਾਈਜ਼ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਭੁਗਤਾਨ ਕਰਨੇ ਪੈ ਸਕਦੇ ਹਨ। ਕੁੱਲ ਖ਼ਰਚਿਆਂ ਨੂੰ ਸਮਝਣਾ ਮਹੱਤਵਪੂਰਨ ਹੈ।
ਫ਼੍ਰੈਂਚਾਈਜ਼ ਇਕਰਾਰਨਾਮਾ (Franchise agreement)
ਫ਼੍ਰੈਂਚਾਈਜ਼ ਇਕਰਾਰਨਾਮਾ, ਫ਼੍ਰੈਂਚਾਇਜ਼ਿੰਗ ਰਿਸ਼ਤੇ ਵਿੱਚ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ।
ਸਾਰੇ ਫ਼੍ਰੈਂਚਾਈਜ਼ ਇਕਰਾਰਨਾਮਿਆਂ ਵਿੱਚ ਇਹ ਸ਼ਾਮਲ ਹੋਣਾ ਚਾਹੀਦਾ ਹੈ:
- ਫ਼੍ਰੈਂਚਾਈਜ਼ੀਆਂ ਵੱਲੋਂ ਅਦਾ ਕੀਤੀਆਂ ਜਾਣ ਵਾਲੀਆਂ ਫ਼ੀਸਾਂ
- ਇਕਰਾਰਨਾਮੇ ਦੀ ਸ਼ੁਰੂਆਤ ਅਤੇ ਸਮਾਪਤੀ ਦੀ ਤਾਰੀਖ਼
- ਫ਼੍ਰੈਂਚਾਈਜ਼ ਦੇ ਮਾਰਕੇ ਅਤੇ ਹੋਰ ਬੌਧਿਕ ਜਾਇਦਾਦ ਦੀ ਵਰਤੋਂ ਕਰਦੇ ਸਮੇਂ ਫ਼੍ਰੈਂਚਾਈਜ਼ੀ ਦੇ ਅਧਿਕਾਰ ਅਤੇ ਪਾਬੰਦੀਆਂ
- ਕੋਈ ਵੀ ਸਾਜ਼ੋ-ਸਾਮਾਨ ਅਤੇ ਸਪਲਾਈਆਂ ਜੋ ਫ਼੍ਰੈਂਚਾਈਜ਼ੀ ਨੂੰ ਲਾਜ਼ਮੀ ਤੌਰ 'ਤੇ ਖ਼ਰੀਦਣੀਆਂ ਚਾਹੀਦੀਆਂ ਹਨ
- ਜੇ ਫ਼੍ਰੈਂਚਾਈਜ਼ੀ ਨੂੰ ਪ੍ਰਚਾਰਾਂ ਅਤੇ ਸਥਾਨਕ ਖੇਤਰ ਦੇ ਬਾਜ਼ਾਰੀਕਰਨ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ
- ਇਕਰਾਰਨਾਮੇ ਦੇ ਦੌਰਾਨ, ਫ਼੍ਰੈਂਚਾਈਜ਼ਰ ਦੁਆਰਾ ਲੋੜੀਂਦੇ ਕਿਸੇ ਵੀ ਨਿਵੇਸ਼ 'ਤੇ ਇਸ ਨਿਵੇਸ਼ ਦੀ ਵਾਪਸੀ ਕਰਨ ਦਾ ਇੱਕ ਵਾਜਬ ਮੌਕਾ
- ਫ਼੍ਰੈਂਚਾਈਜ਼ ਕਾਰੋਬਾਰ ਨੂੰ ਵੇਚਣ ਲਈ ਨਿਯਮ
- ਫ਼੍ਰੈਂਚਾਈਜ਼ੀ ਅਤੇ ਫ਼੍ਰੈਂਚਾਈਜ਼ਰ ਨੂੰ ਝਗੜਿਆਂ ਦਾ ਨਿਪਟਾਰਾ ਕਰਨ ਲਈ ਕਿਹੜੀ ਪ੍ਰਕਿਰਿਆ ਦੀ ਵਰਤੋਂ ਕਰਨੀ ਚਾਹੀਦੀ ਹੈ
- ਇਕਰਾਰਨਾਮੇ ਨੂੰ ਕਦੋਂ ਅਤੇ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ, ਜਿਸ ਵਿੱਚ ਫ਼੍ਰੈਂਚਾਈਜ਼ਰ ਲਈ ਜਲਦੀ ਸਮਾਪਤੀ ਲਈ ਵਾਜਬ ਮੁਆਵਜ਼ਾ ਅਦਾ ਕਰਨ ਦੀਆਂ ਸ਼ਰਤਾਂ ਵੀ ਸ਼ਾਮਲ ਹਨ
- ਕੋਈ ਵੀ ਨਿਯਮ ਜਿੰਨ੍ਹਾਂ ਦੀ ਫ਼੍ਰੈਂਚਾਈਜ਼ੀ ਨੂੰ ਲਾਜ਼ਮੀ ਤੌਰ 'ਤੇ ਪਾਲਣਾ ਕਰਨੀ ਚਾਹੀਦੀ ਹੈ ਜਦੋਂ ਇਕਰਾਰਨਾਮਾ ਖ਼ਤਮ ਹੋ ਜਾਂਦਾ ਹੈ।
ਇਕਰਾਰਨਾਮੇ ਵਿੱਚ ਕੀ ਨਹੀਂ ਹੋਣਾ ਚਾਹੀਦਾ (What shouldn't be in an agreement)
ਫ਼੍ਰੈਂਚਾਈਜ਼ ਇਕਰਾਰਨਾਮੇ ਅਕਸਰ ਫ਼੍ਰੈਂਚਾਈਜ਼ਰ ਦੇ ਪੱਖ ਵਿੱਚ ਲਿਖੇ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਇਹ ਇਕਰਾਰਨਾਮਾ ਲਿਖਿਆ ਹੁੰਦਾ ਹੈ।
ਫ਼੍ਰੈਂਚਾਇਜ਼ਿੰਗ ਕੋਡ ਦੇ ਅਧੀਨ, ਫ਼੍ਰੈਂਚਾਈਜ਼ ਇਕਰਾਰਨਾਮਿਆਂ ਵਿੱਚ ਇਹ ਸ਼ਾਮਲ ਨਹੀਂ ਹੋਣਾ ਚਾਹੀਦਾ:
- ਗੈਰ-ਵਾਜਬ ਸ਼ਰਤਾਂ ਜੋ ਇਕਰਾਰਨਾਮਾ ਖ਼ਤਮ ਹੋਣ ਤੋਂ ਬਾਅਦ ਤੁਹਾਨੂੰ ਕਿਤੇ ਹੋਰ ਕੰਮ ਕਰਨ ਤੋਂ ਰੋਕਦੀਆਂ ਹਨ
- ਕਿਸੇ ਵਿਵਾਦ ਦਾ ਨਿਪਟਾਰਾ ਕਰਦੇ ਸਮੇਂ ਫ਼੍ਰੈਂਚਾਈਜ਼ਰ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ ਤੁਹਾਡੇ ਉਪਰ ਲੱਗਦੀਆਂ ਸ਼ਰਤਾਂ
- ਸ਼ਰਤਾਂ ਜੋ ਫ਼੍ਰੈਂਚਾਈਜ਼ਰਾਂ ਨੂੰ ਫ਼੍ਰੈਂਚਾਈਜ਼ ਇਕਰਾਰਨਾਮਿਆਂ ਵਿੱਚ ਤਬਦੀਲੀਆਂ ਕਰਨ ਦੀ ਆਗਿਆ ਦਿੰਦੀਆਂ ਹਨ ਜੋ ਪਿਛਲੇ ਸਮੇਂ ਤੋਂ ਲਾਗੂ ਹੁੰਦੀਆਂ ਹਨ - ਤੁਹਾਡੇ ਕੋਲੋਂ ਲਿਖਤੀ ਸਹਿਮਤੀ ਲਏ ਬਿਨਾਂ
- ਫ਼੍ਰੈਂਚਾਈਜ਼ਰ ਲਈ ਦੇਣਦਾਰੀ ਤੋਂ ਆਮ ਛੋਟ ਭਾਵੇਂ ਉਨ੍ਹਾਂ ਨੇ ਕੁਝ ਗ਼ਲਤ ਵੀ ਕੀਤਾ ਹੋਵੇ
- ਫ਼੍ਰੈਂਚਾਈਜ਼ਰ ਦੁਆਰਾ ਤੁਹਾਨੂੰ ਦਿੱਤੇ ਗਏ ਕਿਸੇ ਵੀ ਬਿਆਨਾਂ ਦੀ ਛੋਟ, ਜ਼ੁਬਾਨੀ ਜਾਂ ਲਿਖਤੀ ਰੂਪ ਵਿੱਚ
- ਕਾਰੋਬਾਰ ਦੀਆਂ ਧਾਰਾਵਾਂ ਦੀ ਰੋਕ ਜੋ ਇਕਰਾਰਨਾਮਾ ਖ਼ਤਮ ਹੋਣ 'ਤੇ ਲਾਗੂ ਹੋਵੇਗੀ, ਜੇ ਕੁਝ ਸ਼ਰਤਾਂ ਪੂਰੀਆਂ ਹੁੰਦੀਆਂ ਹਨ।
ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਇਕਰਾਰਨਾਮੇ 'ਤੇ ਦਸਤਖ਼ਤ ਕਰੋ (Before you sign an agreement)
ਤੁਸੀਂ ਇਸ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਫ਼੍ਰੈਂਚਾਈਜ਼ ਇਕਰਾਰਨਾਮੇ ਵਿੱਚ ਤਬਦੀਲੀਆਂ ਬਾਰੇ ਗੱਲਬਾਤ ਕਰ ਸਕਦੇ ਹੋ, ਪਰ ਫ਼੍ਰੈਂਚਾਈਜ਼ਰ ਨੂੰ ਇਸ ਨਾਲ ਸਹਿਮਤ ਹੋਣ ਦੀ ਜ਼ਰੂਰਤ ਨਹੀਂ ਹੈ।
ਇਹ ਸਮਝਣ ਲਈ ਦਸਤਖ਼ਤ ਕਰਨ ਤੋਂ ਪਹਿਲਾਂ ਤੁਹਾਨੂੰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ ਕਿ ਫ਼੍ਰੈਂਚਾਈਜ਼ਰ ਕਿਹੜੀਆਂ ਤਬਦੀਲੀਆਂ ਕਰ ਸਕਦਾ ਹੈ।
ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ (After an agreement has been signed)
ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ, ਫ੍ਰੈਂਚਾਈਜ਼ਰ ਆਮ ਤੌਰ 'ਤੇ ਫ਼੍ਰੈਂਚਾਈਜ਼ ਇਕਰਾਰਨਾਮੇ ਨੂੰ ਉਦੋਂ ਤੱਕ ਨਹੀਂ ਬਦਲ ਸਕਦਾ ਜਦੋਂ ਤੱਕ ਤੁਸੀਂ ਸਹਿਮਤ ਨਹੀਂ ਹੁੰਦੇ।
ਇਕਰਾਰਨਾਮਾ ਤੋੜਣ ਦੀ ਮਿਆਦ (ਕੂਲਿੰਗ-ਆਫ਼ ਪੀਰੀਅਡ) (Cooling-off period)
ਤੁਸੀਂ ਇਕਰਾਰਨਾਮੇ ਵਿੱਚ ਦਾਖ਼ਲ ਹੋਣ ਦੇ 14 ਦਿਨਾਂ ਦੇ ਅੰਦਰ ਨਵੇਂ ਫ਼੍ਰੈਂਚਾਈਜ਼ ਇਕਰਾਰਨਾਮੇ ਨੂੰ ਖ਼ਤਮ ਕਰ ਸਕਦੇ ਹੋ (ਕੂਲਿੰਗ-ਆਫ਼ ਪੀਰੀਅਡ)। ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਲਿਖਤੀ ਰੂਪ ਵਿੱਚ ਕਰਨਾ ਚਾਹੀਦਾ ਹੈ ਅਤੇ ਤੁਸੀਂ ਆਪਣਾ ਕੁਝ ਜਾਂ ਸਾਰਾ ਪੈਸਾ ਵਾਪਸ ਲੈ ਸਕਦੇ ਹੋ।
ਕੁਝ ਮਾਮਲਿਆਂ ਵਿੱਚ, ਤੁਸੀਂ ਫ਼੍ਰੈਂਚਾਇਜ਼ਰ ਨੂੰ ਲਿਖਤੀ ਨੋਟਿਸ ਦੇ ਕੇ ਕੂਲਿੰਗ-ਆਫ਼ ਪੀਰੀਅਡ ਨਾ ਲੈਣ ਦੀ ਚੋਣ ਕਰ ਸਕਦੇ ਹੋ। ਇਸ ਨੂੰ ਕੂਲਿੰਗ-ਆਫ਼ ਪੀਰੀਅਡ ਤੋਂ ਬਾਹਰ ਨਿਕਲਣ ਵਜੋਂ ਜਾਣਿਆ ਜਾਂਦਾ ਹੈ।
ਇਕਰਾਰਨਾਮੇ ਦੀਆਂ ਅਨਣਉਚਿੱਤ ਸ਼ਰਤਾਂ ਬਾਰੇ ਕਾਨੂੰਨ (Unfair contract terms laws)
ਆਸਟ੍ਰੇਲੀਆ ਵਿੱਚ ਜ਼ਿਆਦਾਤਰ ਫ੍ਰੈਂਚਾਇਜ਼ੀਅਜ਼ ਇਕਰਾਰਨਾਮੇ ਦੀਆਂ ਅਣਉਚਿੱਤ ਸ਼ਰਤਾਂ ਦੇ ਕਾਨੂੰਨਾਂ ਦੁਆਰਾ ਸੁਰੱਖਿਅਤ ਹਨ। ਇਹ ਕਾਰੋਬਾਰਾਂ ਲਈ ਇਕਰਾਰਨਾਮੇ ਦੀ ਪੇਸ਼ਕਸ਼ ਕਰਨਾ ਜਾਂ ਦਾਖ਼ਲ ਹੋਣਾ ਗ਼ੈਰ-ਕਾਨੂੰਨੀ ਬਣਾਉਂਦੇ ਹਨ ਜਿਸ ਇਕਰਾਰਨਾਮੇ ਵਿੱਚ ਅਣਉਚਿੱਤ ਸ਼ਰਤਾਂ ਸ਼ਾਮਲ ਹੁੰਦੀਆਂ ਹਨ।
ਵੱਡੇ ਜੁਰਮਾਨੇ ਲਾਗੂ ਹੋ ਸਕਦੇ ਹਨ।
ਨਿਵੇਸ਼ 'ਤੇ ਵਾਪਸੀ ਕਰਨ ਦਾ ਵਾਜਬ ਮੌਕਾ (Reasonable opportunity to make a return on investment)
1 ਨਵੰਬਰ 2025 ਨੂੰ ਜਾਂ ਇਸ ਤੋਂ ਬਾਅਦ ਕੀਤੇ ਗਏ ਸਾਰੇ ਫ਼੍ਰੈਂਚਾਈਜ਼ ਇਕਰਾਰਨਾਮਿਆਂ ਵਿੱਚ ਫ਼੍ਰੈਂਚਾਈਜ਼ੀਆਂ ਨੂੰ ਇਕਰਾਰਨਾਮੇ ਦੀ ਮਿਆਦ ਦੇ ਦੌਰਾਨ, ਫ੍ਰੈਂਚਾਇਜ਼ਰ ਦੁਆਰਾ ਲੋੜੀਂਦੇ ਕਿਸੇ ਵੀ ਨਿਵੇਸ਼ 'ਤੇ ਰਕਮ ਵਾਪਸੀ ਕਰਨ ਦਾ ਵਾਜਬ ਮੌਕਾ ਦੇਣਾ ਚਾਹੀਦਾ ਹੈ।
ਨਿਵੇਸ਼ 'ਤੇ ਵਾਪਸੀ (ROI) ਫ੍ਰੈਂਚਾਇਜ਼ੀ ਦੀ ਫ਼੍ਰੈਂਚਾਈਜ਼ਰ ਦੁਆਰਾ ਲੋੜੀਂਦੇ ਪਹਿਲਾਂ ਕੀਤੇ ਨਿਵੇਸ਼ ਨੂੰ ਵਾਪਸ ਪ੍ਰਾਪਤ ਕਰਨ ਅਤੇ ਫਿਰ ਵੀ ਕਾਰੋਬਾਰ ਤੋਂ ਚੱਲ ਰਿਹਾ ਮੁਨਾਫ਼ਾ ਕਮਾਉਣ ਦੀ ਯੋਗਤਾ ਨੂੰ ਦਰਸਾਉਂਦੀ ਹੈ।
ਵਾਜਬ ਮੌਕੇ ਦਾ ਮਤਲਬ ਇਹ ਨਹੀਂ ਹੈ ਕਿ ਫ਼੍ਰੈਂਚਾਈਜ਼ਰ ਕਿਸੇ ਕਾਰੋਬਾਰ ਦੇ ਮੁਨਾਫ਼ੇ ਜਾਂ ਸਫ਼ਲਤਾ ਦੀ ਗਰੰਟੀ ਦਿੰਦਾ ਹੈ। ਇਹ ਕਾਰੋਬਾਰ ਚਲਾਉਣ ਦੇ ਅੰਦਰੂਨੀ ਖ਼ਤਰਿਆਂ ਨੂੰ ਵੀ ਨਹੀਂ ਹਟਾਉਂਦਾ ਹੈ।
ਫ਼੍ਰੈਂਚਾਈਜ਼ ਇਕਰਾਰਨਾਮੇ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।
ਫ਼੍ਰੈਂਚਾਈਜ਼ਰਾਂ ਨੂੰ ਲਾਜ਼ਮੀ ਤੌਰ 'ਤੇ ਜਾਣਕਾਰੀ ਅਤੇ ਦਸਤਾਵੇਜ਼ ਦੇਣੇ ਚਾਹੀਦੇ ਹਨ (Information and documents franchisors must give)
ਫ੍ਰੈਂਚਾਇਜ਼ਰਾਂ ਨੂੰ ਸੰਭਾਵੀ ਅਤੇ ਮੌਜੂਦਾ ਫ਼੍ਰੈਂਚਾਈਜ਼ੀਆਂ ਨੂੰ ਖ਼ਾਸ ਜਾਣਕਾਰੀ ਅਤੇ ਦਸਤਾਵੇਜ਼ ਜ਼ਰੂਰ ਦੇਣੇ ਚਾਹੀਦੇ ਹਨ।
ਫ਼੍ਰੈਂਚਾਈਜ਼ ਇਕਰਾਰਨਾਮੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ (Before entering a franchise agreement)
ਸਾਰੇ ਫ਼੍ਰੈਂਚਾਈਜ਼ਰ, 'ਤੇ ਹੋਣੇ ਚਾਹੀਦੇ ਹਨ। ਜੇ ਤੁਸੀਂ ਕੋਈ ਫ਼੍ਰੈਂਚਾਈਜ਼ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਰਜਿਸਟਰ ਦੀ ਖੋਜ ਕਰ ਸਕਦੇ ਹੋ ਅਤੇ ਫ਼੍ਰੈਂਚਾਈਜ਼ਰ ਦੀ ਪ੍ਰੋਫ਼ਾਈਲ ਅਤੇ ਕਾਰੋਬਾਰੀ ਬਾਰੇ ਜਾਣਕਾਰੀ ਦੇਖ ਸਕਦੇ ਹੋ।
ਫ਼੍ਰੈਂਚਾਇਜ਼ਰਾਂ ਨੂੰ ਲਾਜ਼ਮੀ ਤੌਰ 'ਤੇ ਤੁਹਾਨੂੰ ਇਹ ਦੇਣਾ ਚਾਹੀਦਾ ਹੈ:
- ਜਾਣਕਾਰੀ ਦੀ ਸਟੇਟਮੈਂਟ, ਕਿਸੇ ਹੋਰ ਦਸਤਾਵੇਜ਼ ਤੋਂ ਪਹਿਲਾਂ ਅਤੇ ਫ਼੍ਰੈਂਚਾਈਜ਼ ਵਿੱਚ ਤੁਹਾਡੇ ਵੱਲੋਂ ਦਿਲਚਸਪੀ ਜ਼ਾਹਰ ਕਰਨ ਦੇ 7 ਦਿਨਾਂ ਦੇ ਅੰਦਰ-ਅੰਦਰ
- ਫ਼੍ਰੈਂਚਾਈਜ਼ ਦਾ ਇਕਰਾਰਨਾਮਾ, ਇਸ ਵਿੱਚ ਕੋਈ ਵੀ ਮੌਜੂਦਾ ਫ਼੍ਰੈਂਚਾਈਜ਼ ਇਕਰਾਰਨਾਮਾ ਸ਼ਾਮਲ ਹੈ ਜੋ ਕਿਸੇ ਨਵੀਂ ਫ਼੍ਰੈਂਚਾਈਅਜ਼ੀ ਨੂੰ ਤਬਦੀਲ ਕੀਤਾ ਜਾ ਰਿਹਾ ਹੈ
- ਫ਼੍ਰੈਂਚਾਈਜ਼ ਖ਼ੁਲਾਸਾ ਦਸਤਾਵੇਜ਼
- ਫ਼੍ਰੈਂਚਾਈਜ਼ਿੰਗ ਕੋਡ ਆਫ਼ ਕੰਡਕਟ ਦੀ ਨਕਲ।
ਫ਼੍ਰੈਂਚਾਇਜ਼ਰਾਂ ਨੂੰ ਤੁਹਾਨੂੰ ਇਹ ਵੀ ਦੇਣਾ ਪੈ ਸਕਦਾ ਹੈ:
- ਕਮਾਈ ਦੀ ਜਾਣਕਾਰੀ
- ਲੀਜ਼ਿੰਗ ਦੀ ਜਾਣਕਾਰੀ
- ਹੋਰ ਇਕਰਾਰਨਾਮਿਆਂ ਦੀਆਂ ਨਕਲਾਂ।
ਫ਼੍ਰੈਂਚਾਈਜ਼ ਇਕਰਾਰਨਾਮੇ ਦੇ ਦੌਰਾਨ (During a franchise agreement)
ਫ਼੍ਰੈਂਚਾਈਜ਼ਰ ਨੂੰ ਫ਼੍ਰੈਂਚਾਈਜ਼ੀ ਤੋਂ ਲਿਖਤੀ ਬੇਨਤੀ ਪ੍ਰਾਪਤ ਹੋਣ ਤੋਂ ਬਾਅਦ 2 ਮਹੀਨਿਆਂ ਦੇ ਅੰਦਰ ਇੱਕ ਮੌਜੂਦਾ ਖ਼ੁਲਾਸਾ ਦਸਤਾਵੇਜ਼ ਜ਼ਰੂਰ ਦੇਣਾ ਚਾਹੀਦਾ ਹੈ।
ਜਦੋਂ ਕੋਈ ਫ਼੍ਰੈਂਚਾਈਜ਼ੀ ਕਿਸੇ ਖਾਸ ਉਦੇਸ਼ ਵਾਲੇ ਫ਼ੰਡ ਵਿੱਚ ਭੁਗਤਾਨ ਕਰਦਾ ਹੈ, ਜਿਵੇਂ ਕਿ ਮਾਰਕੀਟਿੰਗ ਫ਼ੰਡ, ਫ੍ਰੈਂਚਾਇਜ਼ਰਾਂ ਨੂੰ ਖਾਸ ਜਾਣਕਾਰੀ ਦਾ ਖੁਲਾਸਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੁਝ ਦਸਤਾਵੇਜ਼ ਦੇਣੇ ਚਾਹੀਦੇ ਹਨ।
ਫ਼੍ਰੈਂਚਾਈਜ਼ਰ ਨੂੰ ਕੁਝ ਹਾਲਤਾਂ ਵਿੱਚ ਲੀਜ਼ ਅਤੇ ਹੋਰ ਇਕਰਾਰਨਾਮਿਆਂ ਦੀਆਂ ਨਕਲਾਂ ਫ਼੍ਰੈਂਚਾਈਜ਼ੀ ਨੂੰ ਦੇਣੀਆਂ ਚਾਹੀਦੀਆਂ ਹਨ।
ਪਦਾਰਥਕ ਤੌਰ 'ਤੇ ਸੰਬੰਧਿਤ ਤੱਥ (Materially relevant facts)
ਫ੍ਰੈਂਚਾਇਜ਼ਰਾਂ ਨੂੰ ਸੰਭਾਵੀ ਅਤੇ ਮੌਜੂਦਾ ਫ਼੍ਰੈਂਚਾਈਜ਼ੀਆਂ ਨੂੰ ਪਦਾਰਥਕ ਤੌਰ 'ਤੇ ਸੰਬੰਧਿਤ ਤੱਥਾਂ ਬਾਰੇ ਦੱਸਣਾ ਚਾਹੀਦਾ ਹੈ ਜਿਵੇਂ ਕਿ:
- ਮਾਲਕ, ਵਿਅਕਤੀ ਜਾਂ ਇਕਾਈ ਦੀਆਂ ਤਬਦੀਲੀਆਂ ਜੋ ਫ਼੍ਰੈਂਚਾਈਜ਼ਰ ਜਾਂ ਫ਼੍ਰੈਂਚਾਈਜ਼ ਪ੍ਰਣਾਲੀ ਨੂੰ ਕੰਟਰੋਲ ਕਰਦੀ ਹੈ
- ਫ਼੍ਰੈਂਚਾਈਜ਼ਰ ਜਾਂ ਇਸ ਦੇ ਡਾਇਰੈਕਟਰਾਂ ਅਤੇ ਸਹਿਯੋਗੀਆਂ ਨਾਲ ਜੁੜੀਆਂ ਕਾਨੂੰਨੀ ਕਾਰਵਾਈਆਂ ਅਤੇ ਫ਼ੈਸਲੇ
- ਦਿਵਾਲੀਆਪਣ ਦੀਆਂ ਘਟਨਾਵਾਂ
- ਫ਼੍ਰੈਂਚਾਈਜ਼ ਲਈ ਮਹੱਤਵਪੂਰਣ ਬੌਧਿਕ ਜਾਇਦਾਦ ਵਿੱਚ ਤਬਦੀਲੀਆਂ।
ਵਿੱਤੀ ਵੇਰਵਿਆਂ ਸਮੇਤ ਕੁਝ ਪਦਾਰਥਕ ਤੌਰ 'ਤੇ ਸੰਬੰਧਿਤ ਤੱਥ ਖ਼ੁਲਾਸਾ ਦਸਤਾਵੇਜ਼ ਵਿੱਚ ਹਨ।
ਜਾਣਕਾਰੀ ਅਤੇ ਦਸਤਾਵੇਜ਼ਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।
ਫ਼੍ਰੈਂਚਾਈਜ਼ ਇਕਰਾਰਨਾਮੇ ਨੂੰ ਖ਼ਤਮ ਕਰਨਾ (Ending a franchise agreement)
ਫ੍ਰੈਂਚਾਇਜ਼ੀ ਬਹੁਤ ਸਾਰਾ ਪੈਸਾ ਗੁਆ ਸਕਦੇ ਹਨ ਜੇ ਫ਼੍ਰੈਂਚਾਈਜ਼ ਇਕਰਾਰਨਾਮਾ ਉਨ੍ਹਾਂ ਦੀ ਉਮੀਦ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ। ਫ੍ਰੈਂਚਾਇਜ਼ੀ ਇਹ ਸਹਿ ਸਕਦੇ ਹਨ:
- ਉਨ੍ਹਾਂ ਵੱਲੋਂ ਲਏ ਗਏ ਕਰਜ਼ਿਆਂ ਦੇ ਪੈਸੇ ਬਕਾਇਆ ਹਨ
- ਰਹਿੰਦੀ ਲੀਜ਼ ਲਈ ਕਿਰਾਇਆ ਅਦਾ ਕਰਨਾ ਪੈਂਦਾ ਹੈ
- ਸਪਲਾਇਰਾਂ ਨੂੰ ਪੈਸੇ ਅਦਾ ਕਰਨੇ ਹਾਲਾਂਕਿ ਉਹ ਹੁਣ ਕਾਰੋਬਾਰ ਨੂੰ ਹੋਰ ਨਹੀਂ ਚਲਾ ਸਕਦੇ।
ਫ਼੍ਰੈਂਚਾਈਜ਼ੀ ਆਪਣਾ ਮਨ ਬਦਲ ਸਕਦਾ ਹੈ ਅਤੇ ਇਸ ਮਿਆਦ ਦੇ ਅੰਦਰ ਇਕਰਾਰਨਾਮੇ ਨੂੰ ਖ਼ਤਮ ਕਰ ਸਕਦਾ ਹੈ:
- ਇਕਰਾਰਨਾਮਾ ਤੋੜਣ ਦੀ ਮਿਆਦ (ਕੂਲਿੰਗ-ਆਫ਼ ਪੀਰੀਅਡ)
- ਲੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ 14 ਦਿਨ ਬਾਅਦ ਜੇ ਉਹ ਫ਼੍ਰੈਂਚਾਈਜ਼ਰ ਜਾਂ ਉਨ੍ਹਾਂ ਦੇ ਸਹਿਯੋਗੀ ਤੋਂ ਇਮਾਰਤ ਕਿਰਾਏ 'ਤੇ ਲੈ ਰਹੇ ਹਨ ਜਾਂ ਵਰਤਣ ਲਈ ਲੈ ਰਹੇ ਹਨ।
ਫ਼੍ਰੈਂਚਾਈਜ਼ ਇਕਰਾਰਨਾਮੇ ਨੂੰ ਖ਼ਤਮ ਕਰਨ ਦੇ ਹੋਰ ਤਰੀਕੇ ਇਹ ਹਨ:
- ਮਿਆਦ ਦੇ ਅੰਤ 'ਤੇ ਇਕਰਾਰਨਾਮੇ ਦਾ ਨਵੀਨੀਕਰਣ ਨਹੀਂ ਕੀਤਾ ਜਾਂਦਾ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਕਰਾਰਨਾਮੇ ਵਿੱਚ ਕੀ ਲਿਖਿਆ ਹੈ।
- ਇਸ ਨੂੰ ਫ਼੍ਰੈਂਚਾਈਜ਼ਰ ਦੁਆਰਾ ਜਲਦੀ ਖ਼ਤਮ ਕੀਤਾ ਜਾ ਸਕਦਾ ਹੈ।
- ਫ਼੍ਰੈਂਚਾਈਜ਼ੀ ਇਸ ਨੂੰ ਖ਼ਤਮ ਕਰਨ ਲਈ ਕਹਿ ਸਕਦਾ ਹੈ। ਫ਼੍ਰੈਂਚਾਈਜ਼ੀ ਲਈ ਇਕਰਾਰਨਾਮੇ ਨੂੰ ਜਲਦੀ ਖ਼ਤਮ ਕਰਨ ਦੀ ਆਮ ਤੌਰ 'ਤੇ ਬਹੁਤ ਸੀਮਤ ਯੋਗਤਾ ਹੁੰਦੀ ਹੈ।
ਫ਼੍ਰੈਂਚਾਈਜ਼ ਇਕਰਾਰਨਾਮੇ ਨੂੰ ਖ਼ਤਮ ਕਰਨ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।
ਫ਼੍ਰੈਂਚਾਈਜ਼ ਦੇ ਵਿਵਾਦਾਂ ਨੂੰ ਹੱਲ ਕਰਨਾ (Resolving a franchising dispute)
ਜੇ ਕੋਈ ਵਿਵਾਦ ਹੈ, ਤਾਂ ਪਾਲਣਾ ਕਰਨ ਲਈ 2 ਕਦਮ ਹਨ:
- ਦੂਜੀ ਧਿਰ ਨੂੰ ਲਿਖਤੀ ਰੂਪ ਵਿੱਚ ਦੱਸੋ।
- ਕੋਡ ਜਾਂ ਫ਼੍ਰੈਂਚਾਈਜ਼ ਇਕਰਾਰਨਾਮੇ ਵਿੱਚ ਲਿਖੀ ਪ੍ਰਕਿਰਿਆ ਦੀ ਪਾਲਣਾ ਕਰੋ।
ਕਿਸੇ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਦੇ ਕੁਝ ਤਰੀਕੇ ਹੁੰਦੇ ਹਨ ਜਿਵੇਂ ਕਿ ਵਿਚੋਲਗਿਰੀ, ਸੁਲ੍ਹਾ-ਸਫ਼ਾਈ ਅਤੇ ਤੀਸਰੀ ਧਿਰ ਦੁਆਰਾ ਸਾਲਸੀ।
ਵਿਵਾਦਾਂ ਨੂੰ ਹੱਲ ਕਰਨ ਲਈ ਹੇਠ ਲਿਖੇ ਨਿਯਮ ਹਨ:
- ਦੋਵੇਂ ਧਿਰਾਂ ਨੇਕ ਨੀਅਤ ਨਾਲ ਕੰਮ ਕਰ ਰਹੀਆਂ ਹਨ
- ਵਿਵਾਦ ਦੇ ਨਿਪਟਾਰੇ ਲਈ ਭੁਗਤਾਨ ਕਰਨਾ
- ਖ਼ਰਚਿਆਂ ਨੂੰ ਦੂਸਰੀ ਧਿਰ 'ਤੇ ਪਾਉਣਾ
- ਕਾਨੂੰਨੀ ਸਲਾਹ
- ਵਿਵਾਦ ਦੇ ਨਿਪਟਾਰੇ ਦੀ ਜਗ੍ਹਾ।
ਮਦਦ ਕਿੱਥੋਂ ਪ੍ਰਾਪਤ ਕਰਨੀ ਹੈ (Where to get help)
ਰਾਜ ਦੇ ਲੋਕਪਾਲ ਅਤੇ ਛੋਟੇ ਕਾਰੋਬਾਰੀ ਕਮਿਸ਼ਨਰ ਹਨ ਜੋ ਵਿਵਾਦ ਹੋਣ 'ਤੇ ਮਦਦ ਕਰ ਸਕਦੇ ਹਨ।
ਲੋਕਪਾਲ
ਆਸਟ੍ਰੇਲੀਅਨ ਸਮਾਲ ਬਿਜ਼ਨਸ ਐਂਡ ਫ਼ੈਮਿਲੀ ਐਂਟਰਪ੍ਰਾਈਜ਼ ਓਮਬਡਜ਼ਮੈਨ (ASBFEO) ਛੋਟੇ ਕਾਰੋਬਾਰਾਂ ਦੇ ਮਾਲਕਾਂ ਅਤੇ ਫ਼੍ਰੈਂਚਾਈਜ਼ੀਆਂ ਲਈ ਇੱਕ ਸੁਤੰਤਰ ਵਕਾਲਤੀ ਹੈ। ਲੋਕਪਾਲ ਵਿਵਾਦ ਦਾ ਨਿਪਟਾਰਾ ਕਰਨ ਲਈ ਦੂਸਰੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
(ASBFEO) ਦੀ ਵੈੱਬਸਾਈਟ ਵੇਖੋ। ਤੁਸੀਂ ਜਾਂ ਉਨ੍ਹਾਂ ਦੀ ਜਾਣਕਾਰੀ ਲਾਈਨ ਨੂੰ 1300 650 460 'ਤੇ ਫ਼ੋਨ ਕਰ ਸਕਦੇ ਹੋ।
ਰਾਜ ਦੇ ਛੋਟੇ ਕਾਰੋਬਾਰਾਂ ਦੇ ਕਮਿਸ਼ਨਰ
ਰਾਜ ਦੇ ਛੋਟੇ ਕਾਰੋਬਾਰਾਂ ਦੇ ਕਮਿਸ਼ਨਰ, ਛੋਟੇ ਕਾਰੋਬਾਰਾਂ ਨੂੰ ਜਾਣਕਾਰੀ, ਮਾਰਗਦਰਸ਼ਨ ਅਤੇ ਵਿਵਾਦ ਨਿਪਟਾਰਾ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰਦੇ ਹਨ:
- ।
ਫ਼੍ਰੈਂਚਾਇਜ਼ਿੰਗ ਦੇ ਵਿਵਾਦਾਂ ਨੂੰ ਹੱਲ ਕਰਨ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।
ਇਹ ਵੀ ਦੇਖੋ (See also)
ਸਾਡੇ ਫ਼੍ਰੈਂਚਾਈਜ਼ਿੰਗ ਸਫ਼ੇ (ਅੰਗਰੇਜ਼ੀ ਵਿੱਚ) 'ਤੇ ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਵਧੇਰੇ ਵਿਸਥਾਰ ਨਾਲ ਵੇਖੋ।
ਫ਼੍ਰੈਂਚਾਈਜ਼ਿੰਗ ਵਿੱਚ ਦੂਜਿਆਂ ਦੇ ਤਜ਼ਰਬਿਆਂ ਬਾਰੇ ਫ਼੍ਰੈਂਚਾਈਜ਼ੀ ਕੇਸ ਸਟੱਡੀਆਂ (ਅੰਗਰੇਜ਼ੀ ਵਿੱਚ) ਪੜ੍ਹੋ।
ਇਕਰਾਰਨਾਮੇ ਦੀਆਂ ਅਣਉਚਿੱਤ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਦੇਖੋ (ਅੰਗਰੇਜ਼ੀ ਵਿੱਚ)।
ਇਸ ਸਫ਼ੇ ਦਾ ਅੰਗਰੇਜ਼ੀ ਸੰਸਕਰਣ ਦੇਖੋ। (See an English version of this page).